ਫ੍ਰੈਂਚ ਸਵੈ-ਮੁਲਾਂਕਣ ਵਿੱਚ ਤੁਹਾਡਾ ਸੁਆਗਤ ਹੈ
ਇਹ ਔਨਲਾਈਨ ਸਵੈ-ਮੁਲਾਂਕਣ ਸਾਧਨ ਉਹਨਾਂ ਬਾਲਗਾਂ ਲਈ ਹੈ ਜਿਨ੍ਹਾਂ ਲਈ ਫ੍ਰੈਂਚ ਉਹਨਾਂ ਦੀ ਪਹਿਲੀ ਭਾਸ਼ਾ ਨਹੀਂ ਹੈ। ਇਸ ਨਾਲ ਤੁਹਾਨੂੰ ਫ੍ਰੈਂਚ ਕਲਾਸ ਵਿੱਚ ਰੱਖਿਆ ਜਾ ਸਕੇਗਾ ਅਤੇ ਇਹ ਸਿੱਖਣ ਦੀ ਸੇਵਾ ਦੀ ਚੋਣ ਕਰਨ ਵਿੱਚ ਤੁਹਾਡਾ ਮਾਰਗਦਰਸ਼ਨ ਕਰ ਸਕਦਾ ਹੈ। ਇਹ ਇੱਥੇ ਫ੍ਰਾਂਸਿਸੇਸ਼ਨ ਕਿਊਬੇਕ (Francisation Québec) ਦੁਆਰਾ ਪ੍ਰਯੋਗਾਤਮਕ ਆਧਾਰ 'ਤੇ, ਮੁਫ਼ਤ ਪੇਸ਼ ਕੀਤਾ ਜਾਂਦਾ ਹੈ। ਨਤੀਜੇ Échelle québécoise des niveaux de compétence en français (ਫ੍ਰੈਂਚ ਨਿਪੁੰਨਤਾ ਪੱਧਰਾਂ ਦਾ ਕਿਊਬੇਕ ਪੈਮਾਨਾ - ਸਿਰਫ ਫ੍ਰੈਂਚ ਵਿੱਚ) 'ਤੇ ਅਧਾਰਤ ਹਨ। ਉਹ ਕਿਸੇ ਇਮੀਗ੍ਰੇਸ਼ਨ ਅਰਜ਼ੀ ਜਾਂ ਕਿਸੇ ਵਿਦਿਅਕ ਸੰਸਥਾ ਵਿੱਚ ਦਾਖਲੇ ਲਈ ਅਰਜ਼ੀ ਦੇ ਨਾਲ ਸ਼ਾਮਲ ਕੀਤੇ ਜਾਣ ਲਈ ਅਧਿਕਾਰਤ ਨਤੀਜੇ ਨਹੀਂ ਹਨ।
ਸਵੈ-ਮੁਲਾਂਕਣ ਬਾਰੇ ਕੁਝ ਜਾਣਕਾਰੀ
- ਜਦੋਂ ਤੁਸੀਂ ਰਜਿਸਟਰ ਕਰਦੇ ਹੋ, ਤਾਂ ਤੁਹਾਨੂੰ ਨਿੱਜੀ ਜਾਣਕਾਰੀ ਮੁਹੱਈਆ ਕਰਨ ਲਈ ਕਿਹਾ ਜਾਵੇਗਾ। ਇਸ ਨੂੰ ਪੂਰੀ ਤਰ੍ਹਾਂ ਨਾਲ ਅੰਕੜਿਆਂ ਦੇ ਉਦੇਸ਼ਾਂ ਲਈ ਵਰਤਿਆ ਜਾਵੇਗਾ। ਇਸ ਦਾ ਦੂਜੇ ਵਿਅਕਤੀਆਂ ਨੂੰ ਖੁਲਾਸਾ ਨਹੀਂ ਕੀਤਾ ਜਾਵੇਗਾ।
- ਹਰੇਕ ਸਵੈ-ਮੁਲਾਂਕਣ ਦੀ ਮਿਆਦ ਫ੍ਰੈਂਚ ਵਿੱਚ ਤੁਹਾਡੀ ਨਿਪੁੰਨਤਾ ਦੇ ਪੱਧਰ 'ਤੇ ਨਿਰਭਰ ਕਰਦੇ ਹੋਏ ਵੱਖ-ਵੱਖ ਹੁੰਦੀ ਹੈ। ਹਰੇਕ ਸਵੈ-ਮੁਲਾਂਕਣ ਵਿੱਚ 18 ਤੋਂ 22 ਸਵਾਲ ਹੁੰਦੇ ਹਨ ਅਤੇ ਇਸ ਨੂੰ ਪੂਰਾ ਕਰਨ ਵਿੱਚ 30 ਤੋਂ 55 ਮਿੰਟ ਲੱਗਦੇ ਹਨ।
- ਅੰਤ ਵਿੱਚ, ਸਵੈ-ਮੁਲਾਂਕਣ ਸਾਧਨ ਆਪਣੇ-ਆਪ ਇੱਕ ਲੈਵਲ ਤਿਆਰ ਕਰੇਗਾ, ਜੋ ਤੁਹਾਡੀ ਸਕ੍ਰੀਨ 'ਤੇ ਦਿਖਾਈ ਦੇਵੇਗਾ। ਆਪਣੇ ਨਤੀਜਿਆਂ ਨੂੰ ਰੱਖਣ ਲਈ ਉਹ ਪੰਨਾ ਡਾਊਨਲੋਡ ਕਰੋ ਜਾਂ ਪ੍ਰਿੰਟ ਕਰੋ। ਉਹਨਾਂ ਦਾ ਹੋਰ ਵਿਅਕਤੀਆਂ ਨੂੰ ਖੁਲਾਸਾ ਨਹੀਂ ਕੀਤਾ ਜਾਵੇਗਾ।
- ਸਾਈਟ ਛੱਡਣ ਤੋਂ ਪਹਿਲਾਂ, ਕਿਰਪਾ ਕਰਕੇ ਫੀਡਬੈਕ ਸਰਵੇਖਣ ਪੂਰਾ ਕਰੋ।
- ਦੂਜਾ ਸਵੈ-ਮੁਲਾਂਕਣ ਪੂਰਾ ਕਰਨ ਲਈ, ਇਸ ਪੰਨੇ 'ਤੇ ਵਾਪਸ ਜਾਓ।